► Buy the book in English: Amazon(US) Kindle: https://amzn.to/2UyxjM6 Amazon(India) Kindle: https://amzn.to/2VprRPX
_______________________________________________________________
Peter has set out on a treasure hunt. Will you care to join him?
ਸਭ ਤੋਂ ਵੱਡਾ ਖਜ਼ਾਨਾ
ਲੇਖਕ: ਅਮਿਤ ਗਰਗ
ਇੱਕ ਦਿਨ
ਪੀਟਰ ਨੂੰ ਇੱਕ ਖਜ਼ਾਨੇ ਦਾ ਨਕਸ਼ਾ ਲੱਭਿਆ ।
“ਓਹੋ!
ਮੈਂ ਇਸ ਖਜ਼ਾਨੇ ਨੂੰ
ਲੱਭਣ ਲਈ ਯਾਤਰਾ ਤੇ ਚਲ ਪਵਾਂ ।”
ਉਹ ਖੁਸ਼ੀ ਨਾਲ਼ ਚੀਕਿਆ ।
ਪੀਟਰ ਚਲ ਪਿਆ ।
ਉਸ ਨੇ ਲੰਬਾ ਸਫ਼ਰ ਤੈਅ ਕੀਤਾ
ਅਤੇ ਅੰਤ ਵਿੱਚ
ਇੱਕ ਜੰਗਲ ਵਿੱਚ ਪਹੁੰਚ ਗਿਆ ।
ਉੱਥੇ ਉਸ ਨੂੰ ਇੱਕ ਸ਼ੇਰ ਮਿਲਿਆ ।
“ਤੂੰ ਤਾਕਤਵਰ ਤੇ ਦਲੇਰ ਹੈ ।”
ਪੀਟਰ ਨੇ ਸ਼ੇਰ ਨੂੰ ਕਿਹਾ ।
“ਕੀ ਤੂੰ ਮੇਰੇ ਨਾਲ਼ ਚਲੇਂਗਾ,
ਇੱਕ ਖਜ਼ਾਨੇ ਨੂੰ ਲੱਭਣ ?”
ਸ਼ੇਰ ਮੰਨ ਗਿਆ
ਅਤੇ ਪੀਟਰ ਦੇ ਨਾਲ਼ ਚਲ ਪਿਆ ।
ਜੰਗਲ ਬਹੁਤ ਸੰਘਣਾ ਸੀ
ਅਤੇ ਉੱਥੇ ਹਨੇਰਾ ਵੀ ਬਹੁਤ ਸੀ ।
ਪੀਟਰ ਘਬਰਾ ਗਿਆ
ਪਰ ਸ਼ੇਰ ਨੂੰ ਆਪਣੇ ਨਾਲ਼ ਦੇਖ ਕੇ
ਅੱਗੇ ਵਧਦਾ ਗਿਆ ।
ਅਖੀਰ ਵਿੱਚ
ਜਦੋ ਉਹ ਪਹਾੜ ਤੇ ਪਹੁੰਚੇ,
ਤਾਂ ਉਹਨਾਂ ਨੂੰ ਇੱਕ ਇੱਲ ਮਿਲੀ ।
“ਤੇਰੀ ਨਜ਼ਰ ਬਹੁਤ ਤੇਜ਼ ਹੈ
ਅਤੇ ਤੂੰ ਸਾਨੂੰ
ਖ਼ਤਰੇ ਤੋ ਸਾਵਧਾਨ ਕਰ ਸਕਦੀ ਹੈ ।”
ਪੀਟਰ ਨੇ ਇੱਲ ਨੂੰ ਕਿਹਾ ।
“ਕੀ ਤੂੰ ਸਾਡੇ ਨਾਲ਼ ਚਲੇਂਗੀ?
ਅਸੀਂ ਇੱਕ ਖਜ਼ਾਨਾ ਲੱਭ ਰਹੇ ਹਾਂ !”
ਇੱਲ ਮੰਨ ਗਈ
ਅਤੇ ਉਹਨਾਂ ਦੇ ਨਾਲ਼ ਚਲ ਪਈ ।
ਪਹਾੜ ਉੱਚੇ ਅਤੇ ਪਥਰੀਲੇ ਸਨ ।
ਸ਼ੇਰ ਫਿਸਲ ਗਿਆ,
ਪਰ ਪੀਟਰ ਕਾਫ਼ੀ ਫੁਰਤੀਲਾ ਸੀ ।
ਉਸ ਨੇ ਹੱਥ ਵਧਾ ਕੇ ਸ਼ੇਰ ਨੂੰ ਉੱਪਰ ਖਿੱਚ ਲਿਆ ।
ਇੱਲ ਆਪਣੀ ਤਿੱਖੀ ਨਿਗਾਹ ਨਾਲ਼ ਉਹਨਾਂ ਦੇ
ਹਰ ਕਦਮ ਤੇ ਨਜ਼ਰ ਰੱਖ ਰਹੀ ਸੀ ।
ਛੇਤੀ ਹੀ ਉਹ ਇੱਕ ਘਾਟੀ ਕੋਲ਼ ਪਹੁੰਚ ਗਏ
ਜਿੱਥੇ ਉਹਨਾਂ ਨੂੰ ਇੱਕ ਭੇਡ ਮਿਲੀ ।
“ਖਜ਼ਾਨੇ ਦੀ ਖੋਜ ਵਿੱਚ
ਕੀ ਤੂੰ ਸਾਡਾ ਸਾਥ ਦਏਂਗੀ?”
ਪੀਟਰ ਨੇ ਭੇਡ ਤੋਂ ਪੁੱਛਿਆ,
“ਅਤੇ ਠੰਢ ਵਿੱਚ ਸਾਨੂੰ ਨਿੱਘ ਦਏਂਗੀ?”
ਭੇਡ ਮੰਨ ਗਈ ਤੇ ਉਹ ਪੀਟਰ,
ਸ਼ੇਰ ਤੇ ਇੱਲ ਨਾਲ਼ ਚਲ ਪਈ ।
ਇੱਕ ਸ਼ੀਤ ਲਹਿਰ ਉਸ ਅੰਤਹੀਣ ਮੈਦਾਨ ਨੂੰ
ਚੀਰਦੀ ਹੋਈ ਉਸ ਦੇ ਆਰ-ਪਾਰ ਫੈਲ ਗਈ ।
ਉਹ ਸਾਰੇ ਭੇਡ ਨਾਲ਼ ਜੁੜ ਗਏ,
ਜਿਸ ਨੇ ਉਹਨਾਂ ਨੂੰ ਨਿੱਘ ਅਤੇ ਅਰਾਮ ਦਿੱਤਾ ।
ਫਿਰ ਉਹ[P2] ਇੱਕ ਰੇਗਿਸਤਾਨ ਵਿੱਚ ਪਹੁੰਚੇ
ਜਿੱਥੇ ਉਹਨਾਂ ਨੂੰ ਇੱਕ ਊਠ ਮਿਲਿਆ ।
“ਤੂੰ ਤੇ ਰੇਗਿਸਤਾਨ ਦਾ ਜਹਾਜ਼ ਹੈ,”
ਪੀਟਰ ਨੇ ਊਠ ਨੂੰ ਕਿਹਾ ।
“ਕੀ ਤੂੰ ਸਾਨੂੰ ਉਸ ਪਾਰ ਪਹੁੰਚਾਏਗਾ?
ਅਤੇ ਖਜ਼ਾਨੇ ਦੀ ਖੋਜ ਵਿੱਚ ਵੀ
ਸ਼ਾਮਲ ਹੋਏਂਗਾ ?”
ਊਠ ਮੰਨ ਗਿਆ ।
ਪੀਟਰ, ਸ਼ੇਰ ਤੇ ਭੇਡ,
ਊਠ ਉੱਤੇ ਸਵਾਰ ਹੋ ਗਏ
ਅਤੇ ਖੁਸ਼ੀ ਨਾਲ਼
ਉਸ ਵਿਸ਼ਾਲ ਰੇਗਿਸਤਾਨ ਨੂੰ
ਪਾਰ ਕਰਨ ਲਈ ਚਲ ਪਏ
ਇੱਲ ਵੀ ਨਾਲ਼ ਸੀ,
ਜੋ ਸਫ਼ਰ ਦਾ ਅਨੰਦ ਉੱਪਰੋਂ ਲੈ ਰਹੀ ਸੀ ।
ਊਠ ਤੇਜ਼ੀ ਨਾਲ਼ ਦੌੜਨ ਲੱਗਾ ।
ਹਰ ਕੋਈ ਖੁਸ਼ੀ ਨਾਲ਼ ਉਤਸਾਹਿਤ ਸੀ ।
ਊਠ ਦੀ ਪਿੱਠ ਤੇ ਰੇਗਿਸਤਾਨ ਦੀ ਯਾਤਰਾ ਕਰਨੀ
ਕਾਫ਼ੀ ਰੋਮਾਂਚਕ ਸੀ ।
ਅੰਤ ਵਿੱਚ
ਪੰਜੋ ਸਮੁੰਦਰ ਕਿਨਾਰੇ ਪਹੁੰਚ ਗਏ ।
ਜਿੱਥੇ ਉਹਨਾਂ ਨੂੰ ਇੱਕ ਕੱਛੂ ਮਿਲਿਆ ।
“ਕੀ ਤੂੰ ਸਾਨੂੰ
ਸਮੁੰਦਰ ਦੇ ਉਸ ਪਾਰ ਪਹੁੰਚਾਏਂਗਾ ?”
ਪੀਟਰ ਨੇ ਕੱਛੂ ਨੂੰ ਪੁੱਛਿਆ ।
“ਅਸੀ ਖਜ਼ਾਨੇ ਦੀ ਖੋਜ ਵਿੱਚ ਹਾਂ ।”
ਕੱਛੂ ਮੰਨ ਗਿਆ ਤੇ ਉਹ ਪੀਟਰ, ਸ਼ੇਰ,
ਇੱਲ, ਭੇਡ ਤੇ ਊਠ ਨਾਲ਼ ਚਲ ਪਿਆ ।
ਤੇਜ ਲਹਿਰਾਂ ਕਾਰਨ
ਇਹ ਟੋਲੀ ਤਕਰੀਬਨ ਡੁੱਬਣ ਵਾਲੀ ਸੀ,
ਪਰ ਕੱਛੂ ਦੀ ਕੁਸ਼ਲਤਾ ਨੇ
ਉਹਨਾਂ ਨੂੰ ਦੂਜੇ ਪਾਸੇ ਪਹੁੰਚਾਇਆ ।
ਉੱਥੇ ਉਹਨਾਂ ਨੂੰ ਇੱਕ ਉੱਲੂ ਮਿਲਿਆ ।
ਉੱਲੂ ਨੇ ਚੁਸਤੀ ਨਾਲ਼ ਕਿਹਾ,
“ਵਧਾਈ ਹੋਵੇ,
ਤੁਸੀਂ ਤਾਂ ਖਜ਼ਾਨਾ ਲੱਭ ਲਿਆ ਹੈ ।”
“ਕਿੱਥੇ ਹੈ ਉਹ ਖਜ਼ਾਨਾ?”[P4]
ਸਾਰੇ ਹੈਰਾਨੀ ਨਾਲ਼ ਬੋਲ ਪਏ ।
“ਤੁਸੀ ਸਾਰਿਆਂ ਨੇ ਮਿਲ ਕੇ ਜੰਗਲ ਪਾਰ ਕੀਤਾ,
ਤੁਸੀਂ ਪਹਾੜਾਂ ਤੇ ਚੜ੍ਹੇ,
ਤੁਸੀਂ ਘਾਟੀ ਦਾ ਸਾਹਮਣਾ ਕੀਤਾ,
ਤੁਸੀਂ ਰੇਗਿਸਤਾਨ ਵਿੱਚ ਵੀ ਡਟੇ ਰਹੇ
ਤੇ ਤੁਸੀਂ ਸਮੁੰਦਰ ਨੂੰ ਵੀ ਪਾਰ ਕੀਤਾ ।
“ਤੁਸੀਂ ਇਹ ਕਦੇ ਨਾ ਕਰ ਸਕਦੇ
ਜੇ ਇੱਕ-ਦੂਜੇ ਦੇ ਨਾਲ਼ ਨਾ ਹੁੰਦੇ ।”
ਉਹ ਸਾਰੇ ਇੱਕ-ਦੂਜੇ ਵੱਲ ਦੇਖਣ ਲੱਗੇ
ਅਤੇ ਉਹਨਾਂ ਨੇ ਮਹਿਸੂਸ ਕੀਤਾ
ਕਿ ਉੱਲੂ ਸਹੀ ਸੀ ।
ਉਹਨਾਂ ਨੇ ਮਿੱਤਰਤਾ ਨੂੰ ਲੱਭ ਲਿਆ ਸੀ ।
ਸੱਚਮੁੱਚ,
ਜੋ ਉਹਨਾਂ ਨੂੰ ਮਿਲਿਆ,
ਉਹ ਸਭ ਤੋਂ ਵੱਡਾ ਖਜ਼ਾਨਾ ਸੀ ।
Illustrations: Stoopid Animations
Music: Holger Jetter
Animation: BookBox
Translation: Ramandeep Kaur and Narration: Kawaljit Kaur for Add My Language, a volunteer-driven activity at BookBox. To know more email: [email protected]
FREE Apps for iPads & iPhones: http://www.bookbox.com/ios
FREE Apps for Android phones & tablets: http://www.bookbox.com/android
Many more stories, languages & multiple subtitle options: http://www.bookbox.com
#BookBox #BookBoxPunjabi #Learn2Read
_______________________________________________________________
Peter has set out on a treasure hunt. Will you care to join him?
ਸਭ ਤੋਂ ਵੱਡਾ ਖਜ਼ਾਨਾ
ਲੇਖਕ: ਅਮਿਤ ਗਰਗ
ਇੱਕ ਦਿਨ
ਪੀਟਰ ਨੂੰ ਇੱਕ ਖਜ਼ਾਨੇ ਦਾ ਨਕਸ਼ਾ ਲੱਭਿਆ ।
“ਓਹੋ!
ਮੈਂ ਇਸ ਖਜ਼ਾਨੇ ਨੂੰ
ਲੱਭਣ ਲਈ ਯਾਤਰਾ ਤੇ ਚਲ ਪਵਾਂ ।”
ਉਹ ਖੁਸ਼ੀ ਨਾਲ਼ ਚੀਕਿਆ ।
ਪੀਟਰ ਚਲ ਪਿਆ ।
ਉਸ ਨੇ ਲੰਬਾ ਸਫ਼ਰ ਤੈਅ ਕੀਤਾ
ਅਤੇ ਅੰਤ ਵਿੱਚ
ਇੱਕ ਜੰਗਲ ਵਿੱਚ ਪਹੁੰਚ ਗਿਆ ।
ਉੱਥੇ ਉਸ ਨੂੰ ਇੱਕ ਸ਼ੇਰ ਮਿਲਿਆ ।
“ਤੂੰ ਤਾਕਤਵਰ ਤੇ ਦਲੇਰ ਹੈ ।”
ਪੀਟਰ ਨੇ ਸ਼ੇਰ ਨੂੰ ਕਿਹਾ ।
“ਕੀ ਤੂੰ ਮੇਰੇ ਨਾਲ਼ ਚਲੇਂਗਾ,
ਇੱਕ ਖਜ਼ਾਨੇ ਨੂੰ ਲੱਭਣ ?”
ਸ਼ੇਰ ਮੰਨ ਗਿਆ
ਅਤੇ ਪੀਟਰ ਦੇ ਨਾਲ਼ ਚਲ ਪਿਆ ।
ਜੰਗਲ ਬਹੁਤ ਸੰਘਣਾ ਸੀ
ਅਤੇ ਉੱਥੇ ਹਨੇਰਾ ਵੀ ਬਹੁਤ ਸੀ ।
ਪੀਟਰ ਘਬਰਾ ਗਿਆ
ਪਰ ਸ਼ੇਰ ਨੂੰ ਆਪਣੇ ਨਾਲ਼ ਦੇਖ ਕੇ
ਅੱਗੇ ਵਧਦਾ ਗਿਆ ।
ਅਖੀਰ ਵਿੱਚ
ਜਦੋ ਉਹ ਪਹਾੜ ਤੇ ਪਹੁੰਚੇ,
ਤਾਂ ਉਹਨਾਂ ਨੂੰ ਇੱਕ ਇੱਲ ਮਿਲੀ ।
“ਤੇਰੀ ਨਜ਼ਰ ਬਹੁਤ ਤੇਜ਼ ਹੈ
ਅਤੇ ਤੂੰ ਸਾਨੂੰ
ਖ਼ਤਰੇ ਤੋ ਸਾਵਧਾਨ ਕਰ ਸਕਦੀ ਹੈ ।”
ਪੀਟਰ ਨੇ ਇੱਲ ਨੂੰ ਕਿਹਾ ।
“ਕੀ ਤੂੰ ਸਾਡੇ ਨਾਲ਼ ਚਲੇਂਗੀ?
ਅਸੀਂ ਇੱਕ ਖਜ਼ਾਨਾ ਲੱਭ ਰਹੇ ਹਾਂ !”
ਇੱਲ ਮੰਨ ਗਈ
ਅਤੇ ਉਹਨਾਂ ਦੇ ਨਾਲ਼ ਚਲ ਪਈ ।
ਪਹਾੜ ਉੱਚੇ ਅਤੇ ਪਥਰੀਲੇ ਸਨ ।
ਸ਼ੇਰ ਫਿਸਲ ਗਿਆ,
ਪਰ ਪੀਟਰ ਕਾਫ਼ੀ ਫੁਰਤੀਲਾ ਸੀ ।
ਉਸ ਨੇ ਹੱਥ ਵਧਾ ਕੇ ਸ਼ੇਰ ਨੂੰ ਉੱਪਰ ਖਿੱਚ ਲਿਆ ।
ਇੱਲ ਆਪਣੀ ਤਿੱਖੀ ਨਿਗਾਹ ਨਾਲ਼ ਉਹਨਾਂ ਦੇ
ਹਰ ਕਦਮ ਤੇ ਨਜ਼ਰ ਰੱਖ ਰਹੀ ਸੀ ।
ਛੇਤੀ ਹੀ ਉਹ ਇੱਕ ਘਾਟੀ ਕੋਲ਼ ਪਹੁੰਚ ਗਏ
ਜਿੱਥੇ ਉਹਨਾਂ ਨੂੰ ਇੱਕ ਭੇਡ ਮਿਲੀ ।
“ਖਜ਼ਾਨੇ ਦੀ ਖੋਜ ਵਿੱਚ
ਕੀ ਤੂੰ ਸਾਡਾ ਸਾਥ ਦਏਂਗੀ?”
ਪੀਟਰ ਨੇ ਭੇਡ ਤੋਂ ਪੁੱਛਿਆ,
“ਅਤੇ ਠੰਢ ਵਿੱਚ ਸਾਨੂੰ ਨਿੱਘ ਦਏਂਗੀ?”
ਭੇਡ ਮੰਨ ਗਈ ਤੇ ਉਹ ਪੀਟਰ,
ਸ਼ੇਰ ਤੇ ਇੱਲ ਨਾਲ਼ ਚਲ ਪਈ ।
ਇੱਕ ਸ਼ੀਤ ਲਹਿਰ ਉਸ ਅੰਤਹੀਣ ਮੈਦਾਨ ਨੂੰ
ਚੀਰਦੀ ਹੋਈ ਉਸ ਦੇ ਆਰ-ਪਾਰ ਫੈਲ ਗਈ ।
ਉਹ ਸਾਰੇ ਭੇਡ ਨਾਲ਼ ਜੁੜ ਗਏ,
ਜਿਸ ਨੇ ਉਹਨਾਂ ਨੂੰ ਨਿੱਘ ਅਤੇ ਅਰਾਮ ਦਿੱਤਾ ।
ਫਿਰ ਉਹ[P2] ਇੱਕ ਰੇਗਿਸਤਾਨ ਵਿੱਚ ਪਹੁੰਚੇ
ਜਿੱਥੇ ਉਹਨਾਂ ਨੂੰ ਇੱਕ ਊਠ ਮਿਲਿਆ ।
“ਤੂੰ ਤੇ ਰੇਗਿਸਤਾਨ ਦਾ ਜਹਾਜ਼ ਹੈ,”
ਪੀਟਰ ਨੇ ਊਠ ਨੂੰ ਕਿਹਾ ।
“ਕੀ ਤੂੰ ਸਾਨੂੰ ਉਸ ਪਾਰ ਪਹੁੰਚਾਏਗਾ?
ਅਤੇ ਖਜ਼ਾਨੇ ਦੀ ਖੋਜ ਵਿੱਚ ਵੀ
ਸ਼ਾਮਲ ਹੋਏਂਗਾ ?”
ਊਠ ਮੰਨ ਗਿਆ ।
ਪੀਟਰ, ਸ਼ੇਰ ਤੇ ਭੇਡ,
ਊਠ ਉੱਤੇ ਸਵਾਰ ਹੋ ਗਏ
ਅਤੇ ਖੁਸ਼ੀ ਨਾਲ਼
ਉਸ ਵਿਸ਼ਾਲ ਰੇਗਿਸਤਾਨ ਨੂੰ
ਪਾਰ ਕਰਨ ਲਈ ਚਲ ਪਏ
ਇੱਲ ਵੀ ਨਾਲ਼ ਸੀ,
ਜੋ ਸਫ਼ਰ ਦਾ ਅਨੰਦ ਉੱਪਰੋਂ ਲੈ ਰਹੀ ਸੀ ।
ਊਠ ਤੇਜ਼ੀ ਨਾਲ਼ ਦੌੜਨ ਲੱਗਾ ।
ਹਰ ਕੋਈ ਖੁਸ਼ੀ ਨਾਲ਼ ਉਤਸਾਹਿਤ ਸੀ ।
ਊਠ ਦੀ ਪਿੱਠ ਤੇ ਰੇਗਿਸਤਾਨ ਦੀ ਯਾਤਰਾ ਕਰਨੀ
ਕਾਫ਼ੀ ਰੋਮਾਂਚਕ ਸੀ ।
ਅੰਤ ਵਿੱਚ
ਪੰਜੋ ਸਮੁੰਦਰ ਕਿਨਾਰੇ ਪਹੁੰਚ ਗਏ ।
ਜਿੱਥੇ ਉਹਨਾਂ ਨੂੰ ਇੱਕ ਕੱਛੂ ਮਿਲਿਆ ।
“ਕੀ ਤੂੰ ਸਾਨੂੰ
ਸਮੁੰਦਰ ਦੇ ਉਸ ਪਾਰ ਪਹੁੰਚਾਏਂਗਾ ?”
ਪੀਟਰ ਨੇ ਕੱਛੂ ਨੂੰ ਪੁੱਛਿਆ ।
“ਅਸੀ ਖਜ਼ਾਨੇ ਦੀ ਖੋਜ ਵਿੱਚ ਹਾਂ ।”
ਕੱਛੂ ਮੰਨ ਗਿਆ ਤੇ ਉਹ ਪੀਟਰ, ਸ਼ੇਰ,
ਇੱਲ, ਭੇਡ ਤੇ ਊਠ ਨਾਲ਼ ਚਲ ਪਿਆ ।
ਤੇਜ ਲਹਿਰਾਂ ਕਾਰਨ
ਇਹ ਟੋਲੀ ਤਕਰੀਬਨ ਡੁੱਬਣ ਵਾਲੀ ਸੀ,
ਪਰ ਕੱਛੂ ਦੀ ਕੁਸ਼ਲਤਾ ਨੇ
ਉਹਨਾਂ ਨੂੰ ਦੂਜੇ ਪਾਸੇ ਪਹੁੰਚਾਇਆ ।
ਉੱਥੇ ਉਹਨਾਂ ਨੂੰ ਇੱਕ ਉੱਲੂ ਮਿਲਿਆ ।
ਉੱਲੂ ਨੇ ਚੁਸਤੀ ਨਾਲ਼ ਕਿਹਾ,
“ਵਧਾਈ ਹੋਵੇ,
ਤੁਸੀਂ ਤਾਂ ਖਜ਼ਾਨਾ ਲੱਭ ਲਿਆ ਹੈ ।”
“ਕਿੱਥੇ ਹੈ ਉਹ ਖਜ਼ਾਨਾ?”[P4]
ਸਾਰੇ ਹੈਰਾਨੀ ਨਾਲ਼ ਬੋਲ ਪਏ ।
“ਤੁਸੀ ਸਾਰਿਆਂ ਨੇ ਮਿਲ ਕੇ ਜੰਗਲ ਪਾਰ ਕੀਤਾ,
ਤੁਸੀਂ ਪਹਾੜਾਂ ਤੇ ਚੜ੍ਹੇ,
ਤੁਸੀਂ ਘਾਟੀ ਦਾ ਸਾਹਮਣਾ ਕੀਤਾ,
ਤੁਸੀਂ ਰੇਗਿਸਤਾਨ ਵਿੱਚ ਵੀ ਡਟੇ ਰਹੇ
ਤੇ ਤੁਸੀਂ ਸਮੁੰਦਰ ਨੂੰ ਵੀ ਪਾਰ ਕੀਤਾ ।
“ਤੁਸੀਂ ਇਹ ਕਦੇ ਨਾ ਕਰ ਸਕਦੇ
ਜੇ ਇੱਕ-ਦੂਜੇ ਦੇ ਨਾਲ਼ ਨਾ ਹੁੰਦੇ ।”
ਉਹ ਸਾਰੇ ਇੱਕ-ਦੂਜੇ ਵੱਲ ਦੇਖਣ ਲੱਗੇ
ਅਤੇ ਉਹਨਾਂ ਨੇ ਮਹਿਸੂਸ ਕੀਤਾ
ਕਿ ਉੱਲੂ ਸਹੀ ਸੀ ।
ਉਹਨਾਂ ਨੇ ਮਿੱਤਰਤਾ ਨੂੰ ਲੱਭ ਲਿਆ ਸੀ ।
ਸੱਚਮੁੱਚ,
ਜੋ ਉਹਨਾਂ ਨੂੰ ਮਿਲਿਆ,
ਉਹ ਸਭ ਤੋਂ ਵੱਡਾ ਖਜ਼ਾਨਾ ਸੀ ।
Illustrations: Stoopid Animations
Music: Holger Jetter
Animation: BookBox
Translation: Ramandeep Kaur and Narration: Kawaljit Kaur for Add My Language, a volunteer-driven activity at BookBox. To know more email: [email protected]
FREE Apps for iPads & iPhones: http://www.bookbox.com/ios
FREE Apps for Android phones & tablets: http://www.bookbox.com/android
Many more stories, languages & multiple subtitle options: http://www.bookbox.com
#BookBox #BookBoxPunjabi #Learn2Read
Sign in or sign up to post comments.
Be the first to comment